117
ਪਰਮੇਸ਼ੁਰ ਦੀ ਉਸਤਤ ਦਾ ਭਜਨ
ਹੇ ਸਾਰੀਓ ਕੌਮੋ, ਯਹੋਵਾਹ ਦੀ ਉਸਤਤ ਕਰੋ,
ਹੇ ਸਾਰੀਓ ਉੱਮਤੋ, ਉਹ ਦੇ ਗੁਣ ਗਾਓ!
ਉਹ ਦੀ ਦਯਾ ਸਾਡੇ ਉੱਤੇ ਡਾਢੀ ਜੋ ਹੈ,
ਅਤੇ ਯਹੋਵਾਹ ਦੀ ਵਫ਼ਾਦਾਰੀ ਸਦੀਪਕ ਹੈ।
ਹਲਲੂਯਾਹ!।